1
ਲੂਕਾ 12:40
ਪਵਿੱਤਰ ਬਾਈਬਲ (Revised Common Language North American Edition)
ਤੁਸੀਂ ਵੀ ਹਰ ਸਮੇਂ ਤਿਆਰ ਰਹੋ ਕਿਉਂਕਿ ਜਿਸ ਘੜੀ ਦੇ ਬਾਰੇ ਤੁਸੀਂ ਸੋਚਿਆ ਵੀ ਨਹੀਂ, ਮਨੁੱਖ ਦਾ ਪੁੱਤਰ ਉਸੇ ਘੜੀ ਆ ਜਾਵੇਗਾ ।”
Compare
Explore ਲੂਕਾ 12:40
2
ਲੂਕਾ 12:31
ਇਸ ਲਈ ਤੁਸੀਂ ਆਪਣੇ ਜੀਵਨ ਵਿੱਚ ਪਹਿਲਾਂ ਪਰਮੇਸ਼ਰ ਦੇ ਰਾਜ ਦੀ ਖੋਜ ਕਰੋ ਅਤੇ ਇਹ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਣਗੇ ।”
Explore ਲੂਕਾ 12:31
3
ਲੂਕਾ 12:15
ਫਿਰ ਯਿਸੂ ਨੇ ਭੀੜ ਨੂੰ ਕਿਹਾ, “ਸੁਚੇਤ ਰਹੋ ! ਆਪਣੇ ਆਪ ਨੂੰ ਸਭ ਤਰ੍ਹਾਂ ਦੇ ਲੋਭ ਤੋਂ ਬਚਾਅ ਕੇ ਰੱਖੋ ਕਿਉਂਕਿ ਮਨੁੱਖ ਦਾ ਅਸਲੀ ਜੀਵਨ ਉਸ ਦੇ ਸੰਸਾਰਕ ਧਨ ਵਿੱਚ ਨਹੀਂ ਹੈ, ਭਾਵੇਂ ਉਸ ਦੇ ਕੋਲ ਕਿੰਨਾ ਵੀ ਧਨ ਕਿਉਂ ਨਾ ਹੋਵੇ ।”
Explore ਲੂਕਾ 12:15
4
ਲੂਕਾ 12:34
ਕਿਉਂਕਿ ਜਿੱਥੇ ਤੁਹਾਡਾ ਧਨ ਹੋਵੇਗਾ, ਉੱਥੇ ਤੁਹਾਡਾ ਦਿਲ ਵੀ ਲੱਗਾ ਰਹੇਗਾ ।”
Explore ਲੂਕਾ 12:34
5
ਲੂਕਾ 12:25
ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵੀ ਵਾਧਾ ਕਰ ਸਕਦਾ ਹੈ ?
Explore ਲੂਕਾ 12:25
6
ਲੂਕਾ 12:22
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪਾਵਾਂਗੇ
Explore ਲੂਕਾ 12:22
7
ਲੂਕਾ 12:7
ਤੁਹਾਡੇ ਸਿਰ ਦੇ ਸਾਰੇ ਵਾਲ ਵੀ ਗਿਣੇ ਹੋਏ ਹਨ । ਇਸ ਲਈ ਡਰੋ ਨਹੀਂ, ਤੁਸੀਂ ਬਹੁਤ ਚਿੜੀਆਂ ਨਾਲੋਂ ਕਿਤੇ ਵੱਧ ਵਡਮੁੱਲੇ ਹੋ ।”
Explore ਲੂਕਾ 12:7
8
ਲੂਕਾ 12:32
“ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਸਵਰਗੀ ਪਿਤਾ ਨੂੰ ਇਹ ਚੰਗਾ ਲੱਗਾ ਕਿ ਉਹ ਤੁਹਾਨੂੰ ਰਾਜ ਦੇਣ ।
Explore ਲੂਕਾ 12:32
9
ਲੂਕਾ 12:24
ਕਾਂਵਾਂ ਨੂੰ ਦੇਖੋ, ਉਹ ਨਾ ਬੀਜਦੇ ਨਾ ਹੀ ਫ਼ਸਲ ਕੱਟਦੇ ਹਨ, ਉਹਨਾਂ ਕੋਲ ਨਾ ਗੋਦਾਮ ਅਤੇ ਨਾ ਕੋਠੇ ਹਨ । ਪਰ ਫਿਰ ਵੀ ਪਰਮੇਸ਼ਰ ਉਹਨਾਂ ਨੂੰ ਖਾਣ ਲਈ ਦਿੰਦੇ ਹਨ । ਤੁਸੀਂ ਪੰਛੀਆਂ ਨਾਲੋਂ ਕਿਤੇ ਵੱਧ ਵਡਮੁੱਲੇ ਹੋ ।
Explore ਲੂਕਾ 12:24
10
ਲੂਕਾ 12:29
ਖਾਣ ਪੀਣ ਦੀਆਂ ਚੀਜ਼ਾਂ ਦੀ ਭਾਲ ਵਿੱਚ ਨਾ ਰਹੋ ਅਤੇ ਨਾ ਹੀ ਉਹਨਾਂ ਦੇ ਲਈ ਪਰੇਸ਼ਾਨ ਹੋਵੋ ।
Explore ਲੂਕਾ 12:29
11
ਲੂਕਾ 12:28
ਜੇਕਰ ਪਰਮੇਸ਼ਰ ਇਸ ਘਾਹ ਨੂੰ ਜਿਹੜਾ ਅੱਜ ਮੈਦਾਨ ਵਿੱਚ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਇਸ ਤਰ੍ਹਾਂ ਸਜਾਉਂਦੇ ਹਨ ਤਾਂ ਉਹ ਤੁਹਾਨੂੰ ਪਹਿਨਣ ਲਈ ਕਿਉਂ ਨਾ ਦੇਣਗੇ ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ !
Explore ਲੂਕਾ 12:28
12
ਲੂਕਾ 12:2
ਅਜਿਹਾ ਕੁਝ ਨਹੀਂ ਹੈ ਜੋ ਬੰਦ ਹੈ ਅਤੇ ਖੋਲ੍ਹਿਆ ਨਾ ਜਾਵੇਗਾ, ਜੋ ਕੁਝ ਗੁਪਤ ਹੈ ਅਤੇ ਪ੍ਰਗਟ ਨਾ ਕੀਤਾ ਜਾਵੇਗਾ ।
Explore ਲੂਕਾ 12:2
Home
Bible
გეგმები
ვიდეოები