1
ਮੱਤੀ 5:15-16
ਪਵਿੱਤਰ ਬਾਈਬਲ (Revised Common Language North American Edition)
ਕੋਈ ਵੀ ਦੀਵਾ ਬਾਲ ਕੇ ਭਾਂਡੇ ਹੇਠਾਂ ਨਹੀਂ ਰੱਖਦਾ ਸਗੋਂ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਜੋ ਉਹ ਘਰ ਦੇ ਸਾਰੇ ਲੋਕਾਂ ਨੂੰ ਚਾਨਣ ਦੇਵੇ । ਇਸੇ ਤਰ੍ਹਾਂ ਤੁਹਾਡਾ ਚਾਨਣ ਵੀ ਲੋਕਾਂ ਦੇ ਸਾਹਮਣੇ ਚਮਕੇ ਤਾਂ ਜੋ ਲੋਕ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜਿਹੜੇ ਸਵਰਗ ਵਿੱਚ ਹਨ, ਵਡਿਆਈ ਕਰਨ ।”
比較
ਮੱਤੀ 5:15-16で検索
2
ਮੱਤੀ 5:14
“ਤੁਸੀਂ ਸੰਸਾਰ ਦੇ ਚਾਨਣ ਹੋ । ਪਹਾੜ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ ।
ਮੱਤੀ 5:14で検索
3
ਮੱਤੀ 5:8
ਧੰਨ ਉਹ ਲੋਕ ਹਨ ਜਿਹਨਾਂ ਦੇ ਮਨ ਪਵਿੱਤਰ ਹਨ, ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ ।
ਮੱਤੀ 5:8で検索
4
ਮੱਤੀ 5:6
ਧੰਨ ਉਹ ਲੋਕ ਹਨ ਜਿਹੜੇ ਨੇਕੀ ਦੇ ਭੁੱਖੇ ਅਤੇ ਪਿਆਸੇ ਹਨ, ਪਰਮੇਸ਼ਰ ਉਹਨਾਂ ਨੂੰ ਤ੍ਰਿਪਤ ਕਰਨਗੇ ।
ਮੱਤੀ 5:6で検索
5
ਮੱਤੀ 5:44
ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ
ਮੱਤੀ 5:44で検索
6
ਮੱਤੀ 5:3
“ਧੰਨ ਉਹ ਲੋਕ ਹਨ ਜਿਹੜੇ ਦਿਲ ਦੇ ਗ਼ਰੀਬ ਹਨ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੀ ਹੈ ।
ਮੱਤੀ 5:3で検索
7
ਮੱਤੀ 5:9
ਧੰਨ ਉਹ ਲੋਕ ਹਨ ਜਿਹੜੇ ਮੇਲ-ਮਿਲਾਪ ਕਰਵਾਉਂਦੇ ਹਨ, ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ ।
ਮੱਤੀ 5:9で検索
8
ਮੱਤੀ 5:4
ਧੰਨ ਉਹ ਲੋਕ ਹਨ ਜਿਹੜੇ ਸੋਗ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਦਿਲਾਸਾ ਦੇਣਗੇ ।
ਮੱਤੀ 5:4で検索
9
ਮੱਤੀ 5:10
ਧੰਨ ਉਹ ਲੋਕ ਹਨ ਜਿਹੜੇ ਨੇਕੀ ਦੇ ਕਾਰਨ ਸਤਾਏ ਜਾਂਦੇ ਹਨ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੈ ।
ਮੱਤੀ 5:10で検索
10
ਮੱਤੀ 5:7
ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ, ਪਰਮੇਸ਼ਰ ਉਹਨਾਂ ਉੱਤੇ ਦਇਆ ਕਰਨਗੇ ।
ਮੱਤੀ 5:7で検索
11
ਮੱਤੀ 5:11-12
“ਧੰਨ ਤੁਸੀਂ ਹੋ ਜਦੋਂ ਮੇਰੇ ਕਾਰਨ ਲੋਕ ਤੁਹਾਨੂੰ ਬੇਇੱਜ਼ਤ ਕਰਨ, ਤੁਹਾਨੂੰ ਸਤਾਉਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਅਤੇ ਝੂਠੀਆਂ ਗੱਲਾਂ ਕਹਿਣ । ਖ਼ੁਸ਼ੀ ਮਨਾਓ ਅਤੇ ਅਨੰਦ ਕਰੋ ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ । ਇਸੇ ਤਰ੍ਹਾਂ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਸਤਾਇਆ ਸੀ ।”
ਮੱਤੀ 5:11-12で検索
12
ਮੱਤੀ 5:5
ਧੰਨ ਉਹ ਲੋਕ ਹਨ ਜਿਹੜੇ ਨਿਮਰ ਹਨ, ਉਹ ਧਰਤੀ ਦੇ ਵਾਰਿਸ ਹੋਣਗੇ ।
ਮੱਤੀ 5:5で検索
13
ਮੱਤੀ 5:13
“ਤੁਸੀਂ ਸੰਸਾਰ ਦੇ ਲੂਣ ਹੋ । ਪਰ ਜੇਕਰ ਲੂਣ ਆਪਣਾ ਸੁਆਦ ਗੁਆ ਦੇਵੇ ਤਾਂ ਫਿਰ ਕਿਸ ਤਰ੍ਹਾਂ ਸਲੂਣਾ ਬਣਾਇਆ ਜਾ ਸਕਦਾ ਹੈ ? ਉਹ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ, ਸਿਵਾਏ ਬਾਹਰ ਸੁੱਟੇ ਜਾਣ ਦੇ ਅਤੇ ਲੋਕਾਂ ਦੇ ਪੈਰਾਂ ਹੇਠਾਂ ਮਿੱਧੇ ਜਾਣ ਦੇ ।
ਮੱਤੀ 5:13で検索
14
ਮੱਤੀ 5:48
ਇਸ ਲਈ ਤੁਸੀਂ ਵੀ ਸੰਪੂਰਨ ਬਣੋ ਜਿਸ ਤਰ੍ਹਾਂ ਤੁਹਾਡੇ ਪਿਤਾ ਸੰਪੂਰਨ ਹਨ ਜਿਹੜੇ ਸਵਰਗ ਵਿੱਚ ਹਨ ।”
ਮੱਤੀ 5:48で検索
15
ਮੱਤੀ 5:37
ਤੁਹਾਡੀ ਗੱਲਬਾਤ ਵਿੱਚ ‘ਹਾਂ’ ਦੀ ਥਾਂ ‘ਹਾਂ’ ਅਤੇ ‘ਨਾਂਹ’ ਦੀ ਥਾਂ ‘ਨਾਂਹ’ ਹੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਜ਼ਿਆਦਾ ਜੋ ਕੁਝ ਵੀ ਹੈ, ਉਸ ਦੀ ਜੜ੍ਹ ਬੁਰਾਈ ਹੈ ।”
ਮੱਤੀ 5:37で検索
16
ਮੱਤੀ 5:38-39
“ਤੁਸੀਂ ਇਹ ਸੁਣ ਚੁੱਕੇ ਹੋ ਕਿ ਇਹ ਵੀ ਕਿਹਾ ਗਿਆ ਸੀ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜਿਹੜਾ ਤੁਹਾਡੇ ਨਾਲ ਬੁਰਾ ਵਰਤਾਅ ਕਰਦਾ ਹੈ, ਉਸ ਤੋਂ ਬਦਲਾ ਨਾ ਲਵੋ । ਜੇਕਰ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦੇ ।
ਮੱਤੀ 5:38-39で検索
17
ਮੱਤੀ 5:29-30
ਇਸ ਲਈ ਜੇਕਰ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾਉਂਦੀ ਹੈ ਤਾਂ ਉਸ ਨੂੰ ਕੱਢ ਕੇ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਜ਼ਿਆਦਾ ਲਾਭਦਾਇਕ ਹੋਵੇਗਾ ਕਿ ਤੇਰੇ ਸਰੀਰ ਦਾ ਇੱਕ ਅੰਗ ਨਾਸ਼ ਹੋ ਜਾਵੇ, ਬਜਾਏ ਇਸ ਦੇ ਕਿ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਜਾਵੇ । ਇਸੇ ਤਰ੍ਹਾਂ ਜੇਕਰ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ ਕਿਉਂਕਿ ਤੇਰਾ ਲਾਭ ਇਸੇ ਵਿੱਚ ਹੈ ਕਿ ਤੇਰਾ ਇੱਕ ਅੰਗ ਨਾਸ਼ ਹੋ ਜਾਵੇ ਪਰ ਬਾਕੀ ਸਾਰਾ ਸਰੀਰ ਨਰਕ ਵਿੱਚ ਜਾਣ ਤੋਂ ਬਚ ਜਾਵੇ ।”
ਮੱਤੀ 5:29-30で検索
ホーム
聖書
読書プラン
ビデオ