1
ਲੂਕਾ 23:34
ਪਵਿੱਤਰ ਬਾਈਬਲ (Revised Common Language North American Edition)
ਯਿਸੂ ਨੇ ਕਿਹਾ, “ਪਿਤਾ, ਇਹਨਾਂ ਨੂੰ ਮਾਫ਼ ਕਰੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ !” ਉਹਨਾਂ ਨੇ ਯਿਸੂ ਦੇ ਕੱਪੜਿਆਂ ਉੱਤੇ ਗੁਣਾ ਪਾ ਕੇ ਆਪਸ ਵਿੱਚ ਵੰਡ ਲਏ ।
Konpare
Eksplore ਲੂਕਾ 23:34
2
ਲੂਕਾ 23:43
ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ !”
Eksplore ਲੂਕਾ 23:43
3
ਲੂਕਾ 23:42
ਫਿਰ ਉਸ ਨੇ ਯਿਸੂ ਨੂੰ ਕਿਹਾ, “ਯਿਸੂ ਜੀ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓ, ਤਾਂ ਮੈਨੂੰ ਯਾਦ ਰੱਖਣਾ !”
Eksplore ਲੂਕਾ 23:42
4
ਲੂਕਾ 23:46
ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਹੇ ਪਿਤਾ, ਮੈਂ ਆਪਣਾ ਆਤਮਾ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ !” ਇਹ ਕਹਿ ਕੇ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ ।
Eksplore ਲੂਕਾ 23:46
5
ਲੂਕਾ 23:33
ਜਦੋਂ ਉਹ ਖੋਪੜੀ ਨਾਂ ਦੀ ਥਾਂ ਉੱਤੇ ਪਹੁੰਚ ਗਏ ਤਾਂ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਉਹਨਾਂ ਦੋ ਅਪਰਾਧੀਆਂ ਨੂੰ ਵੀ, ਇੱਕ ਨੂੰ ਯਿਸੂ ਦੇ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ ।
Eksplore ਲੂਕਾ 23:33
6
ਲੂਕਾ 23:44-45
ਇਹ ਲਗਭਗ ਦਿਨ ਦੇ ਬਾਰ੍ਹਾਂ ਵਜੇ ਦਾ ਸਮਾਂ ਸੀ ਜਦੋਂ ਸੂਰਜ ਹਨੇਰਾ ਹੋ ਗਿਆ ਅਤੇ ਸਾਰੀ ਧਰਤੀ ਉੱਤੇ ਤਿੰਨ ਵਜੇ ਤੱਕ ਹਨੇਰਾ ਰਿਹਾ । ਇਸ ਵੇਲੇ ਹੈਕਲ ਦਾ ਪਰਦਾ ਪਾਟ ਕੇ ਦੋ ਹਿੱਸੇ ਹੋ ਗਿਆ ।
Eksplore ਲੂਕਾ 23:44-45
7
ਲੂਕਾ 23:47
ਉੱਥੇ ਖੜ੍ਹੇ ਸੂਬੇਦਾਰ ਨੇ ਇਹ ਦੇਖਿਆ ਅਤੇ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਕਿਹਾ, “ਸੱਚਮੁੱਚ ਇਹ ਆਦਮੀ ਨੇਕ ਸੀ ।”
Eksplore ਲੂਕਾ 23:47
Akèy
Bib
Plan yo
Videyo