1
ਲੂਕਾ 8:15
ਪਵਿੱਤਰ ਬਾਈਬਲ O.V. Bible (BSI)
ਪਰ ਜੋ ਚੰਗੀ ਜਮੀਨ ਵਿੱਚ ਕਿਰਿਆ ਸੋ ਓਹ ਹਨ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਅਤੇ ਖਰੇ ਦਿਲ ਵਿੱਚ ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।।
Σύγκριση
Διαβάστε ਲੂਕਾ 8:15
2
ਲੂਕਾ 8:14
ਜੋ ਕੰਡਿਆਲਿਆਂ ਵਿੱਚ ਕਿਰਿਆ ਸੋ ਓਹ ਹਨ ਜਿਨ੍ਹਾਂ ਸੁਣਿਆ ਅਤੇ ਜਾ ਕੇ ਜੀਉਣ ਦੀਆਂ ਚਿੰਤਾਂ ਅਰ ਮਾਯਾ ਅਤੇ ਭੋਗ ਬਿਲਾਸ ਨਾਲ ਦਬਾਏ ਜਾਂਦੇ ਅਤੇ ਪੱਕੇ ਫਲ ਨਹੀਂ ਦਿੰਦੇ ਹਨ
Διαβάστε ਲੂਕਾ 8:14
3
ਲੂਕਾ 8:13
ਅਤੇ ਜੋ ਪੱਥਰ ਉੱਤੇ ਕਿਰੇ ਸੋ ਓਹ ਹਨ ਕਿ ਜਿਸ ਵੇਲੇ ਓਹ ਸੁਣਦੇ ਹਨ ਤਾਂ ਬਚਨ ਨੂੰ ਖੁਸ਼ੀ ਨਾਲ ਮੰਨ ਲੈਂਦੇ ਹਨ ਪਰ ਏਹ ਜੜ੍ਹ ਨਹੀਂ ਰੱਖਦੇ ਅਤੇ ਥੋੜਾ ਚਿਰ ਪਰਤੀਤ ਕਰਦੇ ਅਰ ਪਰਤਾਵੇ ਵੇਲੇ ਹਟ ਜਾਂਦੇ ਹਨ
Διαβάστε ਲੂਕਾ 8:13
4
ਲੂਕਾ 8:25
ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੀ ਨਿਹਚਾ ਕਿੱਥੇ? ਅਤੇ ਓਹ ਡਰ ਗਏ ਅਰ ਹੈਰਾਨ ਹੋ ਕੇ ਆਪੋ ਵਿੱਚੀਂ ਕਹਿਣ ਲੱਗੇ, ਇਹ ਕੌਣ ਹੈ ਜੋ ਪੌਣ ਅਤੇ ਪਾਣੀ ਉੱਤੇ ਭੀ ਹੁਕਮ ਕਰਦਾ ਹੈ ਅਰ ਓਹ ਉਸ ਦੀ ਮੰਨ ਲੈਂਦੇ ਹਨ? ।।
Διαβάστε ਲੂਕਾ 8:25
5
ਲੂਕਾ 8:12
ਅਤੇ ਪਹੇ ਦੇ ਕੰਢੇ ਵਾਲੇ ਓਹ ਹਨ ਜਿਨ੍ਹਾਂ ਸੁਣਿਆ, ਤਾਂ ਸ਼ਤਾਨ ਆਣ ਕੇ ਉਸ ਬਚਨ ਨੂੰ ਉਨ੍ਹਾਂ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ ਕਿਤੇ ਅਜਿਹਾ ਨਾ ਹੋਵੇ ਜੋ ਓਹ ਨਿਹਚਾ ਕਰ ਕੇ ਬਚਾਏ ਜਾਣ
Διαβάστε ਲੂਕਾ 8:12
6
ਲੂਕਾ 8:17
ਕੁਝ ਓਹਲੇ ਤਾਂ ਨਹੀਂ ਜੋ ਪਰਗਟ ਨਾ ਹੋਵੇਗਾ ਅਤੇ ਕੁਝ ਲੁਕਿਆ ਨਹੀਂ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ
Διαβάστε ਲੂਕਾ 8:17
7
ਲੂਕਾ 8:47-48
ਜਾਂ ਉਸ ਜਨਾਨੀ ਨੇ ਵੇਖਿਆ ਜੋ ਮੈਂ ਲੁਕ ਨਹੀਂ ਸੱਕਦੀ ਤਾਂ ਕੰਬਦੀ ਕੰਬਦੀ ਆਈ ਅਤੇ ਉਸ ਦੇ ਪੈਰੀਂ ਡਿੱਗ ਕੇ ਸਾਰੇ ਲੋਕਾਂ ਸਾਹਮਣੇ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੋਹਿਆ ਅਤੇ ਕਿਸ ਤਰਾਂ ਓਵੇਂ ਚੰਗੀ ਹੋ ਗਈ ਉਸ ਨੇ ਉਹ ਨੂੰ ਆਖਿਆ, ਬੇਟੀ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚੱਲੀ ਜਾਹ।।
Διαβάστε ਲੂਕਾ 8:47-48
8
ਲੂਕਾ 8:24
ਤਾਂ ਉਨ੍ਹਾਂ ਨੇ ਕੋਲ ਆਣ ਕੇ ਉਸਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ! ਅਸੀਂ ਤਾਂ ਮਰ ਚੱਲੇ ਹਾਂ! ਉਸ ਨੇ ਉੱਠ ਕੇ ਪੌਣ ਅਤੇ ਪਾਣੀ ਦੀਆਂ ਠਾਠਾਂ ਨੂੰ ਦੱਬਕਾ ਦਿੱਤਾ ਅਰ ਓਹ ਥੰਮ ਗਈਆਂ ਅਤੇ ਚੈਨ ਹੋ ਗਿਆ
Διαβάστε ਲੂਕਾ 8:24
Αρχική
Αγία Γραφή
Σχέδια
Βίντεο