1
ਯੂਹੰਨਾ 5:24
ਪਵਿੱਤਰ ਬਾਈਬਲ (Revised Common Language North American Edition)
“ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਿਹੜਾ ਮੇਰੇ ਸ਼ਬਦ ਸੁਣਦਾ ਹੈ ਅਤੇ ਮੇਰੇ ਭੇਜਣ ਵਾਲੇ ਵਿੱਚ ਵਿਸ਼ਵਾਸ ਕਰਦਾ ਹੈ, ਉਹ ਅਨੰਤ ਜੀਵਨ ਪ੍ਰਾਪਤ ਕਰਦਾ ਹੈ । ਉਹ ਦੋਸ਼ੀ ਨਹੀਂ ਠਹਿਰਦਾ ਸਗੋਂ ਮੌਤ ਨੂੰ ਪਾਰ ਕਰ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ।
Compare
Explore ਯੂਹੰਨਾ 5:24
2
ਯੂਹੰਨਾ 5:6
ਯਿਸੂ ਨੇ ਉਸ ਨੂੰ ਉੱਥੇ ਲੰਮੇ ਪਏ ਦੇਖਿਆ ਅਤੇ ਇਹ ਜਾਣਦੇ ਹੋਏ ਕਿ ਉਹ ਬਹੁਤ ਸਮੇਂ ਤੋਂ ਬਿਮਾਰ ਹੈ, ਉਸ ਨੂੰ ਕਿਹਾ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ ?”
Explore ਯੂਹੰਨਾ 5:6
3
ਯੂਹੰਨਾ 5:39-40
ਤੁਸੀਂ ਪਵਿੱਤਰ-ਗ੍ਰੰਥਾਂ ਨੂੰ ਪੜ੍ਹਦੇ ਹੋ ਕਿਉਂਕਿ ਤੁਸੀਂ ਸੋਚਦੇ ਹੋ ਕਿ ਉਹਨਾਂ ਦੇ ਰਾਹੀਂ ਤੁਹਾਨੂੰ ਅਨੰਤ ਜੀਵਨ ਪ੍ਰਾਪਤ ਹੋਵੇਗਾ ਪਰ ਉਹ ਹੀ ਮੇਰੇ ਬਾਰੇ ਗਵਾਹੀ ਦਿੰਦੇ ਹਨ । ਪਰ ਫਿਰ ਵੀ ਤੁਸੀਂ ਅਨੰਤ ਜੀਵਨ ਦੀ ਪ੍ਰਾਪਤੀ ਲਈ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ ।
Explore ਯੂਹੰਨਾ 5:39-40
4
ਯੂਹੰਨਾ 5:8-9
ਯਿਸੂ ਨੇ ਉਸ ਨੂੰ ਕਿਹਾ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ ਫਿਰ ।” ਉਹ ਆਦਮੀ ਇਕਦਮ ਚੰਗਾ ਹੋ ਗਿਆ ਅਤੇ ਆਪਣਾ ਬਿਸਤਰਾ ਚੁੱਕ ਕੇ ਚੱਲਣ ਫਿਰਨ ਲੱਗਾ । ਜਿਸ ਦਿਨ ਉਹ ਆਦਮੀ ਚੰਗਾ ਹੋਇਆ, ਉਹ ਸਬਤ ਦਾ ਦਿਨ ਸੀ ।
Explore ਯੂਹੰਨਾ 5:8-9
5
ਯੂਹੰਨਾ 5:19
ਫਿਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੰਦੇ ਹੋਏ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ, ਉਹ ਕੇਵਲ ਉਹ ਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਦੇ ਦੇਖਦਾ ਹੈ । ਜਿਸ ਤਰ੍ਹਾਂ ਪਿਤਾ ਕਰਦੇ ਹਨ, ਠੀਕ ਉਸੇ ਤਰ੍ਹਾਂ ਪੁੱਤਰ ਵੀ ਕਰਦਾ ਹੈ ।
Explore ਯੂਹੰਨਾ 5:19
বাড়ি
বাইবেল
পরিকল্পনাগুলো
ভিডিও