ਰਸੂਲਾਂ ਦੇ ਕਰਤੱਬ 2:2-4
ਰਸੂਲਾਂ ਦੇ ਕਰਤੱਬ 2:2-4 PERV
ਅਚਾਨਕ ਆਕਾਸ਼ ਵਿੱਚੋਂ ਇੱਕ ਅਵਾਜ਼ ਸੁਣਾਈ ਦਿੱਤੀ ਜੋ ਹਨੇਰੀ ਵਾਂਗ ਸੀ। ਇਸ ਅਵਾਜ਼ ਨੇ ਉਹ ਸਾਰੀ ਜਗ਼੍ਹਾ ਭਰ ਦਿੱਤੀ ਜਿੱਥੇ ਉਹ ਬੈਠੇ ਸਨ। ਉਨ੍ਹਾਂ ਨੇ ਕੁਝ ਬਲਦੀਆਂ ਲਾਟਾਂ ਵਰਗਾ ਵੇਖਿਆ। ਉਹ ਸਭ ਲਾਟਾਂ ਵੱਖਰੀਆਂ-ਵੱਖਰੀਆਂ ਸਨ ਤੇ ਥੱਲੇ ਆਕੇ, ਹਰੇਕ ਮਨੁੱਖ ਦੇ ਅੱਗੇ ਆਕੇ ਠਹਿਰੀਆਂ। ਵੇਖਦਿਆਂ-ਵੇਖਦਿਆਂ ਉਨ੍ਹਾਂ ਸਭਨਾਂ ਵਿੱਚ ਪਵਿੱਤਰ ਆਤਮਾ ਸਮਾ ਗਿਆ ਅਤੇ ਉਨ੍ਹਾਂ ਸਭ ਨੇ ਵੱਖ-ਵੱਖ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਤਾਕਤ ਦਿੱਤੀ ਸੀ।