YouVersion Logo
Search Icon

ਰਸੂਲ 18

18
ਕੁਰਿੰਥੁਸ ਨਗਰ ਵਿੱਚ
1ਇਸ ਤੋਂ ਬਾਅਦ ਪੌਲੁਸ ਅਥੇਨੈ ਤੋਂ ਨਿੱਕਲ ਕੇ ਕੁਰਿੰਥੁਸ ਵਿੱਚ ਆਇਆ 2ਅਤੇ ਉਸ ਨੂੰ ਅਕੂਲਾ ਨਾਮਕ ਇੱਕ ਯਹੂਦੀ ਮਿਲਿਆ ਜੋ ਪੁੰਤੁਸ ਦਾ ਜੰਮ-ਪਲ਼ ਸੀ। ਉਹ ਕੁਝ ਚਿਰ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ#18:2 ਆਧੁਨਿਕ ਨਾਮ ਇਟਲੀ ਤੋਂ ਆਇਆ ਸੀ, ਕਿਉਂਕਿ ਕਲੌਦਿਯੁਸ ਨੇ ਸਭ ਯਹੂਦੀਆਂ ਨੂੰ ਰੋਮ ਵਿੱਚੋਂ ਨਿੱਕਲ ਜਾਣ ਦਾ ਹੁਕਮ ਦਿੱਤਾ ਸੀ। ਸੋ ਪੌਲੁਸ ਉਨ੍ਹਾਂ ਕੋਲ ਗਿਆ 3ਅਤੇ ਉਨ੍ਹਾਂ ਦਾ ਕਿੱਤਾ ਇੱਕੋ ਜਿਹਾ ਹੋਣ ਕਰਕੇ ਉਹ ਉਨ੍ਹਾਂ ਦੇ ਨਾਲ ਰਹਿਣ ਅਤੇ ਕੰਮ ਕਰਨ ਲੱਗਾ, ਕਿਉਂਕਿ ਕਿੱਤੇ ਤੋਂ ਉਹ ਤੰਬੂ ਬਣਾਉਣ ਵਾਲੇ ਸਨ। 4ਉਹ ਹਰ ਸਬਤ ਦੇ ਦਿਨ ਸਭਾ-ਘਰ ਵਿੱਚ ਤਰਕ-ਵਿਤਰਕ ਕਰਦਾ ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਂਦਾ ਸੀ।
5ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਾਂ ਪੌਲੁਸ ਵਚਨ ਸੁਣਾਉਣ ਵਿੱਚ ਰੁੱਝਾ ਹੋਇਆ ਯਹੂਦੀਆਂ ਨੂੰ ਗਵਾਹੀ ਦਿੰਦਾ ਸੀ ਕਿ ਯਿਸੂ ਹੀ ਮਸੀਹ ਹੈ। 6ਪਰ ਜਦੋਂ ਯਹੂਦੀ ਵਿਰੋਧ ਅਤੇ ਨਿੰਦਾ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ ਉਨ੍ਹਾਂ ਨੂੰ ਕਿਹਾ, “ਤੁਹਾਡਾ ਲਹੂ ਤੁਹਾਡੇ ਸਿਰ ਹੋਵੇ; ਮੈਂ ਨਿਰਦੋਸ਼ ਹਾਂ! ਹੁਣ ਤੋਂ ਮੈਂ ਪਰਾਈਆਂ ਕੌਮਾਂ ਕੋਲ ਜਾਵਾਂਗਾ।” 7ਫਿਰ ਉੱਥੋਂ ਚੱਲ ਕੇ ਉਹ ਤੀਤੁਸ ਯੂਸਤੁਸ ਨਾਮਕ ਇੱਕ ਵਿਅਕਤੀ ਦੇ ਘਰ ਗਿਆ ਜਿਹੜਾ ਪਰਮੇਸ਼ਰ ਦਾ ਭਗਤ ਸੀ ਅਤੇ ਜਿਸ ਦਾ ਘਰ ਸਭਾ-ਘਰ ਦੇ ਨਾਲ ਲੱਗਦਾ ਸੀ। 8ਤਦ ਸਭਾ-ਘਰ ਦੇ ਆਗੂ ਕਰਿਸਪੁਸ ਨੇ ਆਪਣੇ ਸਾਰੇ ਘਰਾਣੇ ਸਮੇਤ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਸੁਣ ਕੇ ਬਹੁਤ ਸਾਰੇ ਕੁਰਿੰਥੀ ਵੀ ਵਿਸ਼ਵਾਸ ਕਰਨ ਅਤੇ ਬਪਤਿਸਮਾ ਲੈਣ ਲੱਗੇ। 9ਫਿਰ ਪ੍ਰਭੂ ਨੇ ਰਾਤ ਦੇ ਸਮੇਂ ਇੱਕ ਦਰਸ਼ਨ ਦੇ ਰਾਹੀਂ ਪੌਲੁਸ ਨੂੰ ਕਿਹਾ, “ਨਾ ਡਰ, ਸਗੋਂ ਬੋਲਦਾ ਰਹਿ ਅਤੇ ਚੁੱਪ ਨਾ ਹੋ, 10ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਕੋਈ ਵੀ ਤੈਨੂੰ ਨੁਕਸਾਨ ਪਹੁੰਚਾਉਣ ਲਈ ਤੇਰੇ ਉੱਤੇ ਹਮਲਾ ਨਹੀਂ ਕਰੇਗਾ, ਕਿਉਂ ਜੋ ਇਸ ਨਗਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।” 11ਸੋ ਪੌਲੁਸ ਡੇਢ ਸਾਲ ਉੱਥੇ ਰਹਿ ਕੇ ਉਨ੍ਹਾਂ ਦੇ ਵਿਚਕਾਰ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਦਿੰਦਾ ਰਿਹਾ।
12ਪਰ ਜਦੋਂ ਗਾਲੀਓ ਅਖਾਯਾ ਦਾ ਰਾਜਪਾਲ ਸੀ ਤਾਂ ਯਹੂਦੀ ਇੱਕ ਮਨ ਹੋ ਕੇ ਪੌਲੁਸ ਦੇ ਵਿਰੁੱਧ ਉੱਠ ਖੜ੍ਹੇ ਹੋਏ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ 13ਅਤੇ ਕਿਹਾ, “ਇਹ ਵਿਅਕਤੀ ਲੋਕਾਂ ਨੂੰ ਬਿਵਸਥਾ ਦੇ ਉਲਟ ਹੋਰ ਢੰਗ ਨਾਲ ਪਰਮੇਸ਼ਰ ਦੀ ਉਪਾਸਨਾ ਕਰਨਾ ਸਿਖਾਉਂਦਾ ਹੈ।” 14ਜਦੋਂ ਪੌਲੁਸ ਬੋਲਣ ਹੀ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਕਿਹਾ, “ਯਹੂਦੀਓ, ਜੇ ਇਹ ਕੋਈ ਗਲਤ ਕੰਮ ਜਾਂ ਗੰਭੀਰ ਅਪਰਾਧ ਹੁੰਦਾ ਤਾਂ ਮੈਂ ਤੁਹਾਡੀ ਸੁਣ ਵੀ ਲੈਂਦਾ, 15ਪਰ ਜੇ ਇਹ ਵਿਵਾਦ ਸ਼ਬਦਾਂ, ਨਾਵਾਂ ਅਤੇ ਤੁਹਾਡੇ ਬਿਵਸਥਾ ਦੇ ਬਾਰੇ ਹੈ ਤਾਂ ਤੁਸੀਂ ਆਪੇ ਨਜਿੱਠੋ; ਮੈਂ ਇਨ੍ਹਾਂ ਗੱਲਾਂ ਦਾ ਨਿਆਂਕਾਰ ਨਹੀਂ ਬਣਨਾ ਚਾਹੁੰਦਾ।” 16ਸੋ ਉਸ ਨੇ ਉਨ੍ਹਾਂ ਨੂੰ ਅਦਾਲਤ ਵਿੱਚੋਂ ਬਾਹਰ ਕੱਢ ਦਿੱਤਾ। 17ਤਦ ਸਾਰੇ#18:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯੂਨਾਨੀ” ਲਿਖਿਆ ਹੈ। ਲੋਕਾਂ ਨੇ ਸਭਾ-ਘਰ ਦੇ ਆਗੂ ਸੋਸਥਨੇਸ ਨੂੰ ਫੜ ਕੇ ਨਿਆਂ ਆਸਣ ਦੇ ਸਾਹਮਣੇ ਹੀ ਕੁੱਟਿਆ, ਪਰ ਗਾਲੀਓ ਨੇ ਇਸ ਦੀ ਕੋਈ ਪਰਵਾਹ ਨਾ ਕੀਤੀ।
ਸੁਰਿਯਾ ਦੇ ਅੰਤਾਕਿਯਾ ਨੂੰ ਵਾਪਸ ਆਉਣਾ
18ਬਹੁਤ ਦਿਨਾਂ ਤੱਕ ਉੱਥੇ ਰਹਿਣ ਤੋਂ ਬਾਅਦ ਪੌਲੁਸ ਭਾਈਆਂ ਕੋਲੋਂ ਵਿਦਾ ਹੋਇਆ ਅਤੇ ਪ੍ਰਿਸਕਿੱਲਾ ਅਤੇ ਅਕੂਲਾ ਨਾਲ ਸਮੁੰਦਰ ਦੇ ਰਸਤੇ ਸੁਰਿਯਾ#18:18 ਆਧੁਨਿਕ ਨਾਮ ਸੀਰਿਆ ਨੂੰ ਚੱਲ ਪਿਆ। ਉਸ ਨੇ ਕੰਖਰਿਯਾ ਵਿੱਚ ਆਪਣਾ ਸਿਰ ਮੁਨਾਇਆ, ਕਿਉਂਕਿ ਉਸ ਨੇ ਮੰਨਤ ਮੰਨੀ ਸੀ। 19ਫਿਰ ਉਹ ਅਫ਼ਸੁਸ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਉੱਥੇ ਛੱਡ ਕੇ ਉਹ ਆਪ ਸਭਾ-ਘਰ ਵਿੱਚ ਗਿਆ ਅਤੇ ਯਹੂਦੀਆਂ ਨਾਲ ਤਰਕ-ਵਿਤਰਕ ਕਰਨ ਲੱਗਾ। 20ਤਦ ਉਨ੍ਹਾਂ ਉਸ ਨੂੰ ਕੁਝ ਹੋਰ ਸਮਾਂ ਰੁਕਣ ਲਈ ਬੇਨਤੀ ਕੀਤੀ, ਪਰ ਉਹ ਰਾਜ਼ੀ ਨਾ ਹੋਇਆ 21ਅਤੇ ਇਹ ਕਹਿ ਕੇ ਉਨ੍ਹਾਂ ਤੋਂ ਵਿਦਾ ਲਈ,#18:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੈਨੂੰ ਆਉਣ ਵਾਲੇ ਤਿਉਹਾਰ ਨੂੰ ਯਰੂਸ਼ਲਮ ਵਿੱਚ ਮਨਾਉਣਾ ਬਹੁਤ ਜ਼ਰੂਰੀ ਹੈ।” ਲਿਖਿਆ ਹੈ। “ਜੇ ਪਰਮੇਸ਼ਰ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਫੇਰ ਆਵਾਂਗਾ।” ਫਿਰ ਉਹ ਸਮੁੰਦਰ ਦੇ ਰਸਤੇ ਅਫ਼ਸੁਸ ਤੋਂ ਚੱਲ ਪਿਆ 22ਅਤੇ ਕੈਸਰਿਯਾ ਵਿੱਚ ਉੱਤਰ ਕੇ ਯਰੂਸ਼ਲਮ ਨੂੰ ਗਿਆ ਤੇ ਕਲੀਸਿਯਾ ਨੂੰ ਸਲਾਮ ਕਹਿ ਕੇ ਅੰਤਾਕਿਯਾ ਨੂੰ ਚਲਾ ਗਿਆ।
ਤੀਜੀ ਪ੍ਰਚਾਰ ਯਾਤਰਾ
23ਫਿਰ ਕੁਝ ਸਮਾਂ ਉੱਥੇ ਰਹਿ ਕੇ ਉਹ ਉੱਥੋਂ ਚਲਾ ਗਿਆ ਅਤੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਇਲਾਕੇ ਵਿੱਚੋਂ ਦੀ ਲੰਘਦਾ ਹੋਇਆ ਸਭ ਚੇਲਿਆਂ ਨੂੰ ਦ੍ਰਿੜ੍ਹ ਕਰਦਾ ਗਿਆ।
ਵਿਦਵਾਨ ਅਪੁੱਲੋਸ
24ਤਦ ਅਪੁੱਲੋਸ ਨਾਮਕ ਇੱਕ ਯਹੂਦੀ ਜਿਹੜਾ ਸਿਕੰਦਰਿਯਾ ਦਾ ਜੰਮ-ਪਲ਼ ਅਤੇ ਪ੍ਰਭਾਵਸ਼ਾਲੀ ਬੁਲਾਰਾ ਸੀ, ਅਫ਼ਸੁਸ ਵਿੱਚ ਆਇਆ। ਉਹ ਲਿਖਤਾਂ ਦਾ ਮਾਹਰ ਸੀ। 25ਉਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਆਤਮਾ ਵਿੱਚ ਸਰਗਰਮ ਹੋ ਕੇ ਯਿਸੂ ਦੇ ਵਿਖੇ ਠੀਕ-ਠੀਕ ਸਿਖਾਉਂਦਾ ਅਤੇ ਦੱਸਦਾ ਸੀ, ਪਰ ਉਹ ਕੇਵਲ ਯੂਹੰਨਾ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ। 26ਉਹ ਦਲੇਰੀ ਨਾਲ ਸਭਾ-ਘਰ ਵਿੱਚ ਬੋਲਣ ਲੱਗਾ ਅਤੇ ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਸ ਦੀਆਂ ਗੱਲਾਂ ਸੁਣੀਆਂ ਤਾਂ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਪਰਮੇਸ਼ਰ ਦਾ ਰਾਹ ਹੋਰ ਵੀ ਚੰਗੀ ਤਰ੍ਹਾਂ ਸਮਝਾਇਆ। 27ਫਿਰ ਜਦੋਂ ਉਸ ਨੇ ਅਖਾਯਾ ਨੂੰ ਜਾਣਾ ਚਾਹਿਆ ਤਾਂ ਭਾਈਆਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਚੇਲਿਆਂ ਨੂੰ ਲਿਖਿਆ ਕਿ ਉਸ ਦਾ ਸੁਆਗਤ ਕਰਨ। ਉੱਥੇ ਪਹੁੰਚ ਕੇ ਉਸ ਨੇ ਉਨ੍ਹਾਂ ਦੀ ਜਿਹੜੇ ਕਿਰਪਾ ਦੇ ਰਾਹੀਂ ਵਿਸ਼ਵਾਸ ਵਿੱਚ ਆਏ ਸਨ, ਬਹੁਤ ਸਹਾਇਤਾ ਕੀਤੀ। 28ਕਿਉਂਕਿ ਉਹ ਲਿਖਤਾਂ ਵਿੱਚੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਹੀ ਮਸੀਹ ਹੈ, ਬੜੇ ਜ਼ੋਰ ਨਾਲ ਸਭ ਦੇ ਸਾਹਮਣੇ ਯਹੂਦੀਆਂ ਨੂੰ ਨਿਰਉੱਤਰ ਕਰਦਾ ਸੀ।

Currently Selected:

ਰਸੂਲ 18: PSB

Highlight

Share

Copy

None

Want to have your highlights saved across all your devices? Sign up or sign in