ਲੂਕਾ 3:4-6
ਲੂਕਾ 3:4-6 CL-NA
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਯਸਾਯਾਹ ਨਬੀ ਦੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਸੁੰਨਸਾਨ ਥਾਂ ਵਿੱਚ ਕੋਈ ਪੁਕਾਰ ਰਿਹਾ ਹੈ, ‘ਪ੍ਰਭੂ ਦਾ ਰਾਹ ਤਿਆਰ ਕਰੋ, ਉਹਨਾਂ ਦੇ ਰਾਹਾਂ ਨੂੰ ਸਿੱਧੇ ਕਰੋ । ਹਰ ਇੱਕ ਘਾਟੀ ਭਰੀ ਜਾਵੇਗੀ, ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ, ਟੇਢੇ ਰਾਹ ਸਿੱਧੇ ਕੀਤੇ ਜਾਣਗੇ, ਅਤੇ ਉੱਚੇ ਨੀਵੇਂ ਰਾਹ ਪੱਧਰੇ ਕੀਤੇ ਜਾਣਗੇ । ਸਾਰੇ ਮਨੁੱਖ ਪਰਮੇਸ਼ਰ ਦੇ ਮੁਕਤੀਦਾਤਾ ਦੇ ਦਰਸ਼ਨ ਕਰਨਗੇ ।’”