ਲੂਕਾ 13:18-19
ਲੂਕਾ 13:18-19 CL-NA
ਪ੍ਰਭੂ ਯਿਸੂ ਨੇ ਕਿਹਾ, “ਪਰਮੇਸ਼ਰ ਦਾ ਰਾਜ ਕਿਸ ਵਰਗਾ ਹੈ ? ਇਸ ਦੀ ਤੁਲਨਾ ਮੈਂ ਕਿਸ ਨਾਲ ਕਰਾਂ ? ਇਹ ਇੱਕ ਰਾਈ ਦੇ ਛੋਟੇ ਬੀਜ ਵਰਗਾ ਹੈ ਜਿਸ ਨੂੰ ਇੱਕ ਆਦਮੀ ਨੇ ਲਿਆ ਅਤੇ ਆਪਣੇ ਬਗੀਚੇ ਵਿੱਚ ਬੀਜ ਦਿੱਤਾ । ਉਹ ਬੀਜ ਉੱਗਿਆ ਅਤੇ ਵਧਿਆ । ਉਹ ਵੱਧਦਾ ਵੱਧਦਾ ਰੁੱਖ ਬਣ ਗਿਆ, ਇੱਥੋਂ ਤੱਕ ਕਿ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਏ ।”