ਜ਼ਕਰਯਾਹ 12:10-12
ਜ਼ਕਰਯਾਹ 12:10-12 PUNOVBSI
ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ ਅਤੇ ਓਹ ਮੇਰੀ ਵਲ ਜਿਸ ਨੂੰ ਓਹਨਾਂ ਨੇ ਵਿਨ੍ਹਿਆ ਸੀ ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ ਜਿਵੇਂ ਕੋਈ ਆਪਣੇ ਇੱਕਲੌਤੇ ਲਈ ਸੋਗ ਕਰਦਾ ਹੈ ਅਤੇ ਓਹ ਉਸ ਦੇ ਲਈ ਵਿਲਕਣਗੇ ਜਿਵੇਂ ਕੋਈ ਆਪਣੇ ਪਲੋਠੇ ਲਈ ਵਿਲਕਦਾ ਹੈ ਉਸ ਦਿਨ ਯਰੂਸ਼ਲਮ ਵਿੱਚ ਵੱਡਾ ਸੋਗ ਹੋਵੇਗਾ ਹਦਦਰਮੋਨ ਦੇ ਸੋਗ ਵਰਗਾ ਜਿਹੜਾ ਮਗਿੱਦੋ ਦੀ ਦੂਨ ਵਿੱਚ ਹੋਇਆ ਸੀ ਦੇਸ ਸੋਗ ਕਰੇਗਾ, ਟੱਬਰਾਂ ਦੇ ਟੱਬਰ ਅੱਡੋ ਅੱਡ ਦਾਊਦ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ ਅਤੇ ਨਾਥਾਨ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ