YouVersion Logo
Search Icon

ਯਿਰਮਿਯਾਹ ਦਾ ਵਿਰਲਾਪ 2

2
ਸੀਯੋਨ ਦੇ ਦੁਖ ਯਹੋਵਾਹ ਵੱਲੋਂ ਹਨ
1ਪ੍ਰਭੁ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਵਿੱਚ
ਬੱਦਲ ਨਾਲ ਢਕ ਲਿਆ ਹੈ!
ਉਸ ਨੇ ਅਕਾਸ਼ੋਂ ਧਰਤੀ ਤੀਕ ਇਸਰਾਏਲ ਦੇ
ਸੁਹੱਪਣ ਨੂੰ ਪਲਟ ਦਿੱਤਾ,
ਅਤੇ ਆਪਣੇ ਕ੍ਰੋਧ ਦੇ ਸਮੇਂ ਆਪਣੇ ਪੈਰ ਦੀ ਚੌਂਕੀ
ਨੂੰ ਚੇਤੇ ਨਾ ਕੀਤਾ।
2ਪ੍ਰਭੁ ਨੇ ਯਾਕੂਬ ਦੇ ਸਾਰੇ ਵਸੇਬਿਆਂ ਨੂੰ ਨਿਗਲ
ਲਿਆ,
ਉਹ ਨੇ ਤਰਸ ਨਹੀਂ ਕੀਤਾ,
ਉਸ ਨੇ ਆਪਣੇ ਕਹਰ ਵਿੱਚ ਯਹੂਦਾਹ ਦੀ ਧੀ ਦੇ
ਗੜ੍ਹ ਢਾਹ ਕੇ ਮਿੱਟੀ ਵਿੱਚ ਰਲਾ ਦਿੱਤੇ,
ਉਸ ਨੇ ਪਾਤਸ਼ਾਹੀ ਅਤੇ ਉਹ ਦੇ ਸਰਦਾਰਾਂ ਨੂੰ ਪਲੀਤ
ਠਹਿਰਾਇਆ।
3ਉਸ ਨੇ ਆਪਣੇ ਤੇਜ਼ ਕ੍ਰੋਧ ਵਿੱਚ ਇਸਰਾਏਲ ਦੇ
ਹਰੇਕ ਸਿੰਙ ਨੂੰ ਵੱਢ ਸੁੱਟਿਆ,
ਉਸ ਨੇ ਵੈਰੀ ਦੇ ਸਾਹਮਣਿਓਂ ਆਪਣੇ ਸੱਜ਼ਾ ਹੱਥ
ਪਿੱਛੇ ਖਿੱਚ ਲਿਆ,
ਉਹ ਯਾਕੂਬ ਵਿੱਚ ਭੜਕਦੀ ਅੱਗ ਵਾਂਙੁ ਬਲਿਆ,
ਅਤੇ ਆਲਾ ਦੁਆਲਾ ਭਸਮ ਕਰ ਦਿੱਤਾ।
4ਉਸ ਨੇ ਵੈਰੀ ਵਾਂਙੁ ਆਪਣਾ ਧਣੁਖ ਖਿੱਚਿਆ,
ਉਸ ਨੇ ਵਿਰੋਧੀ ਵਾਂਙੁ ਆਪਣਾ ਸੱਜਾ ਹੱਥ ਚੁੱਕਿਆ
ਹੈ,
ਜਿੰਨੇ ਵੇਖਣ ਵਿੱਚ ਸੋਹਣੇ ਸਨ ਉਸ ਨੇ ਵੱਢ
ਸੁੱਟੇ,
ਸੀਯੋਨ ਦੀ ਧੀ ਦੇ ਤੰਬੂ ਵਿੱਚ ਉਸ ਨੇ ਅੱਗ ਵਾਂਙੁ
ਆਪਣੇ ਗੁੱਸੇ ਨੂੰ ਵਹਾਇਆ।
5ਪ੍ਰਭੁ ਵੈਰੀ ਵਾਂਗਰ ਹੋ ਗਿਆ, ਉਸ ਨੇ ਇਸਰਾਏਲ ਨੂੰ
ਨਿਗਲ ਲਿਆ,
ਉਸ ਨੇ ਉਹ ਦੇ ਸਾਰੇ ਮਹਿਲਾਂ ਨੂੰ ਨਿਗਲ ਲਿਆ,
ਅਤੇ ਉਹ ਦੇ ਗੜ੍ਹਾਂ ਨੂੰ ਢਾਹ ਸੁੱਟਿਆ,
ਉਸ ਨੇ ਯਹੂਦਾਹ ਦੀ ਧੀ ਵਿੱਚ ਰੋਣਾ ਪਿੱਟਣਾ
ਵਧਾ ਦਿੱਤਾ।
6ਉਸ ਨੇ ਆਪਣੇ ਡੇਹਰੇ ਨੂੰ ਬਾਗ ਦੀ ਝੁਗੀ ਵਾਂਙੁ
ਢਾਹ ਸੁੱਟਿਆ,
ਉਸ ਨੇ ਆਪਣੀ ਮੰਡਲੀ ਦੇ ਥਾਂ ਨੂੰ ਬਰਬਾਦ ਕਰ
ਦਿੱਤਾ,
ਯਹੋਵਾਹ ਨੇ ਸੀਯੋਨ ਵਿੱਚ ਮਿਥੇ ਹੋਏ ਪਰਬ ਅਤੇ
ਸਬਤ ਨੂੰ ਵਿਸਾਰ ਦਿੱਤਾ,
ਅਤੇ ਆਪਣੇ ਕ੍ਰੋਧ ਦੇ ਗਜ਼ਬ ਵਿੱਚ ਪਾਤਸ਼ਾਹ
ਤੇ ਜਾਜਕ ਨੂੰ ਖੱਜਲ ਕੀਤਾ।
7ਪ੍ਰਭੁ ਨੇ ਆਪਣੀ ਜਗਵੇਦੀ ਨੂੰ ਰੱਦ ਕੀਤਾ,
ਉਸ ਨੇ ਆਪਣੇ ਪਵਿੱਤ੍ਰ ਅਸਥਾਨ ਤੋਂ ਨਫ਼ਰਤ ਕੀਤਾ,
ਉਸ ਨੇ ਉਹ ਦੇ ਮਹਿਲਾਂ ਦੇ ਕੰਧਾਂ ਨੂੰ ਵੈਰੀ ਦੇ ਵੱਸ
ਪਾ ਦਿੱਤਾ,
ਓਹਨਾਂ ਨੇ ਯਹੋਵਾਹ ਦੇ ਭਵਨ ਵਿੱਚ ਅਜੇਹਾ ਰੌਲਾ
ਪਾਇਆ,
ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ!
8ਯਹੋਵਾਹ ਨੇ ਸੀਯੋਨ ਦੀ ਧੀ ਦੀ ਸਫੀਲ ਨੂੰ ਢਾਹੁਣਾ
ਠਾਨ ਲਿਆ,
ਉਸ ਨੇ ਜਰੀਬ ਖਿੱਚੀ, ਉਸ ਨੇ ਆਪਣਾ ਹੱਥ ਨਾਸ
ਕਰਨ ਤੋਂ ਨਾ ਹਟਾਇਆ,
ਉਹ ਨੇ ਸਫੀਲ ਅਰ ਕੰਧ ਨੂੰ ਰੁਆਇਆ,
ਓਹ ਇਕੱਠੇ ਨਢਾਲ ਹੋ ਗਏ ਹਨ।
9ਉਹ ਦੇ ਫਾਟਕ ਧਰਤੀ ਵਿੱਚ ਧੱਸ ਗਏ ਹਨ,
ਉਸ ਨੇ ਉਹ ਦੇ ਅਰਲਾਂ ਨੂੰ ਤੋੜ ਕੇ ਨਾਸ ਕੀਤਾ,
ਉਹ ਦਾ ਪਾਤਸ਼ਾਹ ਅਤੇ ਉਹ ਦੇ ਸਰਦਾਰ ਉਨ੍ਹਾਂ ਕੌਮਾਂ
ਵਿੱਚ ਹਨ,
ਜਿੱਥੋ ਕੋਈ ਬਿਵਸਥਾ ਨਹੀਂ,
ਹਾਂ, ਉਹ ਦੇ ਨਬੀ ਯਹੋਵਾਹ ਤੋਂ ਦਰਸ਼ਣ ਨਹੀਂ
ਪਾਉਂਦੇ।
10ਸੀਯੋਨ ਦੀ ਧੀ ਦੇ ਬਜ਼ੁਰਗ ਭੁਞੇਂ ਚੁੱਪ ਚਾਪ ਬੈਠੇ
ਹਨ,
ਓਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ,
ਓਹਨਾਂ ਨੇ ਤੱਪੜ ਪਾ ਲਿਆ ਹੈ।
ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ
ਧਰਤੀ ਤੀਕ ਝੁਕਾਇਆ ਹੈ।।
11ਮੇਰੀਆਂ ਅੱਖੀਆਂ ਰੋਣ ਨਾਲ ਜਾਂਦੀਆਂ ਰਹੀਆਂ,
ਮੇਰਾ ਅੰਦਰ ਉਬਲਦਾ ਹੈ,
ਮੇਰਾ ਕਾਲਜਾ ਧਰਤੀ ਉੱਤੇ ਨਿੱਕਲ ਆਇਆ,
ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਜੋ ਹੋਈ,
ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ
ਗਲੀਆਂ ਵਿੱਚ ਬੇਹੋਸ਼ ਪਏ ਹਨ।
12ਓਹ ਆਪਣੀਆਂ ਮਾਵਾਂ ਨੂੰ ਕਹਿੰਦੇ ਹਨ,
ਅੰਨ ਅਤੇ ਮੈ ਕਿੱਥੇ ਹਨ,
ਜਦ ਉਹ ਫੱਟੜਾਂ ਵਾਂਙੁ ਸ਼ਹਿਰ ਦੀਆਂ ਗਲੀਆਂ ਵਿੱਚ ਗਸ਼ ਖਾਂਦੇ ਹਨ,
ਜਦ ਓਹ ਆਪਣਿਆਂ ਮਾਵਾਂ ਦੀ ਹਿੱਕ ਨਾਲ
ਆਪਣੀ ਜਾਨ ਦਿੰਦੇ ਹਨ
13ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਸਾਖੀ
ਦਿਆਂ,
ਅਤੇ ਕਿਹ ਦੇ ਵਰਗੀ ਤੈਨੂੰ ਆਖਾਂ?
ਮੈਂ ਕਿਹ ਦੇ ਨਾਲ ਤੇਰੀ ਮਿਸਾਲ ਦਿਆਂ,
ਭਈ ਮੈਂ ਤੈਨੂੰ ਤਸੱਲੀ ਦਿਆਂ, ਹੇ ਸੀਯੋਨ ਦੀਏ
ਕੁਆਰੀਏ ਧੀਏ?
ਤੇਰਾ ਫੱਟ ਸਾਗਰ ਵਾਂਙੁ ਵੱਡਾ ਹੈ,
ਤੈਨੂੰ ਕੌਣ ਚੰਗਾ ਕਰੇਗਾ?
14ਤੇਰੇ ਨਬੀਆਂ ਨੇ ਤੇਰੇ ਲਈ ਝੂਠੀ ਤੇ ਵਿਅਰਥ
ਅੰਤਰਧਿਆਨਤਾ ਵੇਖੀ,
ਓਹਨਾਂ ਨੇ ਤੇਰੀ ਬਦੀ ਨੂੰ ਪਰਗਟ ਨਾ ਕੀਤਾ,
ਭਈ ਤੁਹਾਨੂੰ ਅਸੀਰੀ ਤੋਂ ਮੋੜ ਲਿਆਉਣ,
ਪਰ ਓਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ
ਵਾਲੇ ਅਗੰਮ ਵਾਕ ਵੇਖੇ।
15ਸਭ ਲੰਘਣ ਵਾਲੇ ਤੇਰੇ ਉੱਤੇ ਤਾਲੀਆਂ ਵਜਾਉਂਦੇ
ਹਨ,
ਯਰੂਸ਼ਲਮ ਦੀ ਧੀ ਦੇ ਉੱਤੇ,
ਓਹ ਨੱਕ ਚੜ੍ਹਾਉਂਦੇ ਅਤੇ ਸਿਰ ਹਿਲਾਉਂਦੇ ਹਨ,
ਕੀ ਏਹ ਉਹ ਸ਼ਹਿਰ ਹੈ ਜਿਹ ਨੂੰ ਓਹ ਏਹ ਨਾਮ
ਦਿੰਦੇ, -
"ਸੁਹੱਪਣ ਦੀ ਪੂਰਨਤਾਈ,"
"ਸਾਰੇ ਸੰਸਾਰ ਦੀ ਖੁਸ਼ੀ"?
16ਤੇਰੇ ਸਾਰੇ ਵੈਰੀਆਂ ਨੇ ਤੇਰੀ ਵੱਲ ਆਪਣਾ ਮੂੰਹ
ਅੱਡਿਆ ਹੈ,
ਓਹ ਸੁਸਕਾਰਦੇ ਅਤੇ ਦੰਤ ਪੀਂਹਦੇ ਹਨ,
ਓਹ ਆਖਦੇ ਹਨ, ਅਸਾਂ ਉਹ ਨੂੰ ਨਿਗਲ ਲਿਆ,
ਅਸੀਂ ਏਸੇ ਹੀ ਦਿਨ ਨੂੰ ਤਾਂ ਉਡੀਕਦੇ ਸਾਂ,
ਏਹ ਸਾਨੂੰ ਲੱਭ ਪਿਆ, ਅਸਾਂ ਵੇਖ ਲਿਆ!
17ਯਹੋਵਾਹ ਨੇ ਉਹ ਕੀਤਾ ਜਿਹੜਾ ਉਹ ਨੇ ਠਾਣਿਆ
ਸੀ,
ਉਸ ਨੇ ਆਪਣੇ ਬਚਨ ਨੂੰ ਪੂਰਾ ਕੀਤਾ,
ਜਿਹ ਦਾ ਹੁਕਮ ਉਸ ਨੇ ਸਨਾਤਨ ਸਮਿਆਂ ਵਿੱਚ
ਦਿੱਤਾ ਸੀ।
ਉਸ ਨੇ ਡੇਗ ਦਿੱਤਾ ਅਤੇ ਤਰਸ ਨਾ ਖਾਧਾ,
ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਅਨੰਦ
ਕਰਾਇਆ,
ਉਸ ਨੇ ਤੇਰੇ ਵਿਰੋਧੀਆਂ ਦੇ ਸਿੰਙ ਉੱਚੇ ਕੀਤੇ।
18ਉਨ੍ਹਾਂ ਦੇ ਦਿਲ ਨੇ ਪ੍ਰਭੁ ਅੱਗੇ ਦੁਹਾਈ ਦਿੱਤੀ,
ਹੇ ਸੀਯੋਨ ਦੀ ਧੀ ਦੀਏ ਕੰਧੇ,
ਦਿਨ ਰਾਤ ਅੰਝੂ ਨਹਿਰ ਵਾਂਙੁ ਡਿੱਗਦੇ ਰਹਿਣ!
ਤੂੰ ਅਰਾਮ ਨਾ ਲੈ, ਆਪਣੀਆਂ ਅੱਖੀਆਂ ਦੀ ਕਾਕੀ
ਨਾ ਠਹਿਰਨ ਦਿਹ।
19ਉੱਠ ਰਾਤ ਦੇ ਪਹਿਰਿਆਂ ਦੇ ਅਰੰਭ ਵਿੱਚ ਚਿੱਲਾ!
ਆਪਣਾ ਦਿਲ ਪ੍ਰਭੁ ਦੇ ਸਨਮੁਖ ਪਾਣੀ ਵਾਂਙੁ ਡੋਹਲ
ਦੇਹ,
ਆਪਣੇ ਹੱਥ ਉਸ ਦੀ ਵੱਲ ਆਪਣੇ ਨਿਆਣਿਆਂ
ਦੇ ਕਾਰਨ ਅੱਡ,
ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਸਿਰੇ
ਉੱਤੇ ਬੇਹੋਸ਼ ਪਏ ਹਨ।
20ਹੇ ਯਹੋਵਾਹ, ਵੇਖ! ਜਿਹ ਨੂੰ ਤੈਂ ਇਉਂ ਕੀਤਾ,
ਉਹ ਦੇ ਉੱਤੇ ਧਿਆਨ ਦੇਹ!
ਕੀ ਤੀਵੀਆਂ ਆਪਣਾ ਫਲ, ਆਪਣੇ ਲਾਡਲੇ
ਨਿਆਣੇ ਖਾਣ?
ਕੀ ਜਾਜਕ ਅਤੇ ਨਬੀ ਪ੍ਰਭੁ ਦੇ ਪਵਿੱਤ੍ਰ ਅਸਥਾਨ ਵਿੱਚ
ਵੱਢੇ ਜਾਣ?
21ਜੁਆਨ ਅਤੇ ਬੁੱਢਾ ਭੁਞੇਂ ਗਲੀਆਂ ਵਿੱਚ ਪਏ
ਹਨ,
ਮੇਰੀਆਂ ਕੁਆਰੀਆਂ ਅਤੇ ਮੇਰੇ ਚੁਗਵੇਂ ਤਲਵਾਰ
ਨਾਲ ਡਿਗ ਪਏ।
ਤੈਂ ਓਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਵੱਢ
ਸੁੱਟਿਆ,
ਤੈਂ ਕਤਲ ਕਰ ਦਿੱਤਾ, ਤੈਂ ਤਰਸ ਨਾ ਖਾਧਾ!
22ਤੈਂ ਆਲੇ ਦੁਆਲਿਓਂ ਮੇਰੇ ਹੌਲਾਂ ਨੂੰ ਪਰਬ ਦੇ ਦਿਨ
ਵਾਂਙੁ ਬੁਲਾ ਲਿਆ
ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਨਾ
ਨਾ ਕੋਈ ਬਚਿਆ ਨਾ ਕੋਈ ਬਾਕੀ ਰਿਹਾ,
ਜਿਨ੍ਹਾਂ ਨੂੰ ਮੈਂ ਪਾਲਿਆ ਪੋਸਿਆ,
ਓਹਨਾਂ ਨੂੰ ਮੇਰੇ ਵੈਰੀ ਨੇ ਮਾਰ ਮੁਕਾ ਦਿੱਤਾ।।

Highlight

Share

Copy

None

Want to have your highlights saved across all your devices? Sign up or sign in

Video for ਯਿਰਮਿਯਾਹ ਦਾ ਵਿਰਲਾਪ 2