ਦਾਨੀਏਲ 6:26-28
ਦਾਨੀਏਲ 6:26-28 PUNOVBSI
ਮੈਂ ਇਹ ਆਗਿਆ ਕਰਦਾ ਹਾਂ ਭਈ ਮੇਰੇ ਸਾਰੇ ਸ਼ਾਹੀਂ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ੁਰ ਅੱਗੇ ਕੱਬਣ ਅਤੇ ਡਰਨ, - ਉਹ ਜੀਉਂਦਾ ਪਰਮੇਸ਼ੁਰ ਹੈ, ਅਤੇ ਸਦਾ ਲਈ ਕਾਇਮ ਹੈ। ਉਸ ਦਾ ਰਾਜ ਅਟੱਲ ਹੈ, ਅਤੇ ਉਸ ਦੀ ਪਾਤਸ਼ਾਹੀ ਆਖਰ ਤੀਕ ਰਹੇਗੀ। ਉਹੋ ਹੀ ਛੁਡਾਉਂਦਾ ਅਤੇ ਬਚਾਉਂਦਾ ਹੈ, ਅਤੇ ਅਕਾਸ਼ ਅਰ ਧਰਤੀ ਵਿੱਚ ਉਹੋ ਹੀ ਨਿਸ਼ਾਨ ਅਰ ਅਚੰਭੇ ਕਰਦਾ ਹੈ, ਜਿਹ ਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ!।। ਸੋ ਇਹ ਦਾਨੀਏਲ ਦਾਰਾ ਦੇ ਰਾਜ ਅਤੇ ਖੋਰਸ ਫਾਰਸੀ ਦੇ ਰਾਜ ਵਿੱਚ ਭਾਗਵਾਨ ਹੋਇਆ।।