1
ਮੱਤੀ 18:20
Punjabi Standard Bible
ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।”
Compare
Explore ਮੱਤੀ 18:20
2
ਮੱਤੀ 18:19
ਮੈਂ ਤੁਹਾਨੂੰ ਫੇਰ ਕਹਿੰਦਾ ਹਾਂ ਕਿ ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਗੱਲ ਲਈ ਇੱਕ ਮਨ ਹੋ ਕੇ ਬੇਨਤੀ ਕਰਨ ਤਾਂ ਮੇਰੇ ਸਵਰਗੀ ਪਿਤਾ ਵੱਲੋਂ ਉਨ੍ਹਾਂ ਲਈ ਕੀਤਾ ਜਾਵੇਗਾ
Explore ਮੱਤੀ 18:19
3
ਮੱਤੀ 18:2-3
ਉਸ ਨੇ ਇੱਕ ਬੱਚੇ ਨੂੰ ਕੋਲ ਬੁਲਾ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਨਾ ਬਦਲੋ ਅਤੇ ਛੋਟੇ ਬੱਚਿਆਂ ਵਾਂਗ ਨਾ ਬਣੋ, ਤੁਸੀਂ ਸਵਰਗ ਦੇ ਰਾਜ ਵਿੱਚ ਕਦੇ ਪ੍ਰਵੇਸ਼ ਨਾ ਕਰ ਸਕੋਗੇ।
Explore ਮੱਤੀ 18:2-3
4
ਮੱਤੀ 18:4
ਇਸ ਲਈ ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਦੀਨ ਬਣਾਉਂਦਾ ਹੈ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ
Explore ਮੱਤੀ 18:4
5
ਮੱਤੀ 18:5
ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬੱਚੇ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ।
Explore ਮੱਤੀ 18:5
6
ਮੱਤੀ 18:18
“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਉਹ ਸਵਰਗ ਵਿੱਚ ਖੋਲ੍ਹਿਆ ਜਾਵੇਗਾ।
Explore ਮੱਤੀ 18:18
7
ਮੱਤੀ 18:35
ਜੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਭਰਾਨੂੰ ਦਿਲੋਂ ਮਾਫ਼ ਨਾ ਕਰੇ ਤਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ।”
Explore ਮੱਤੀ 18:35
8
ਮੱਤੀ 18:6
“ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਨੂੰ ਵੀ ਠੋਕਰ ਖੁਆਵੇ, ਉਸ ਦੇ ਲਈ ਚੰਗਾ ਹੁੰਦਾ ਕਿ ਉਸ ਦੇ ਗਲ਼ ਦੁਆਲੇ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਦੀ ਡੂੰਘਾਈ ਵਿੱਚ ਡੋਬ ਦਿੱਤਾ ਜਾਂਦਾ।
Explore ਮੱਤੀ 18:6
9
ਮੱਤੀ 18:12
ਤੁਸੀਂ ਕੀ ਸੋਚਦੇ ਹੋ? ਜੇ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਭਟਕ ਜਾਵੇ, ਤਾਂ ਉਹ ਨੜ੍ਹਿੰਨਵਿਆਂ ਨੂੰ ਪਹਾੜਾਂ ਉੱਤੇ ਛੱਡ ਕੇ ਉਸ ਭਟਕੀ ਹੋਈ ਨੂੰ ਲੱਭਣ ਨਾ ਜਾਵੇਗਾ?
Explore ਮੱਤੀ 18:12
Home
Bible
Plans
Videos