1
ਯੂਹੰਨਾ 2:11
Punjabi Standard Bible
ਇਹ ਚਿੰਨ੍ਹਾਂ ਦਾ ਅਰੰਭ ਸੀ ਜੋ ਯਿਸੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣੀ ਮਹਿਮਾ ਪਰਗਟ ਕੀਤੀ ਅਤੇ ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।
Compare
Explore ਯੂਹੰਨਾ 2:11
2
ਯੂਹੰਨਾ 2:4
ਯਿਸੂ ਨੇ ਉਸ ਨੂੰ ਕਿਹਾ,“ਹੇ ਔਰਤ, ਮੈਨੂੰ ਅਤੇ ਤੈਨੂੰ ਕੀ। ਮੇਰਾ ਸਮਾਂ ਅਜੇ ਨਹੀਂ ਆਇਆ।”
Explore ਯੂਹੰਨਾ 2:4
3
ਯੂਹੰਨਾ 2:7-8
ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੱਟਾਂ ਨੂੰ ਪਾਣੀ ਨਾਲ ਭਰ ਦਿਓ।” ਤਦ ਉਨ੍ਹਾਂ ਨੇ ਮੱਟਾਂ ਨੂੰ ਨੱਕੋ-ਨੱਕ ਭਰ ਦਿੱਤਾ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਹੁਣ ਕੱਢੋ ਅਤੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ।” ਤਦ ਉਹ ਲੈ ਗਏ।
Explore ਯੂਹੰਨਾ 2:7-8
4
ਯੂਹੰਨਾ 2:19
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਇਸ ਹੈਕਲ ਨੂੰ ਢਾਹ ਦਿਓ ਅਤੇ ਮੈਂ ਇਸ ਨੂੰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰ ਦਿਆਂਗਾ।”
Explore ਯੂਹੰਨਾ 2:19
5
ਯੂਹੰਨਾ 2:15-16
ਤਦ ਉਸ ਨੇ ਰੱਸੀਆਂ ਦਾ ਇੱਕ ਕੋਰੜਾ ਬਣਾ ਕੇ ਬਲਦਾਂ ਅਤੇ ਭੇਡਾਂ ਸਮੇਤ ਸਾਰਿਆਂ ਨੂੰ ਹੈਕਲ ਵਿੱਚੋਂ ਬਾਹਰ ਕੱਢ ਦਿੱਤਾ, ਸਰਾਫ਼ਾਂ ਦੇ ਪੈਸੇ ਖਿਲਾਰ ਦਿੱਤੇ ਅਤੇ ਮੇਜ਼ ਉਲਟਾ ਦਿੱਤੇ। ਫਿਰ ਉਸ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ,“ਇਨ੍ਹਾਂ ਨੂੰ ਇੱਥੋਂ ਲੈ ਜਾਓ। ਮੇਰੇ ਪਿਤਾ ਦੇ ਘਰ ਨੂੰ ਵਪਾਰ ਦਾ ਘਰ ਨਾ ਬਣਾਓ।”
Explore ਯੂਹੰਨਾ 2:15-16
Home
Bible
Plans
Videos