ਅਜੇ ਉਹ ਉੱਪਰ ਅਕਾਸ਼ ਵੱਲ ਬੜੇ ਧਿਆਨ ਨਾਲ ਯਿਸੂ ਨੂੰ ਜਾਂਦੇ ਦੇਖ ਹੀ ਰਹੇ ਸਨ ਕਿ ਅਚਾਨਕ ਚਿੱਟੇ ਕੱਪੜੇ ਪਹਿਨੇ ਹੋਏ ਦੋ ਆਦਮੀ ਉਹਨਾਂ ਦੇ ਕੋਲ ਆ ਖੜ੍ਹੇ ਹੋਏ । ਉਹਨਾਂ ਨੇ ਕਿਹਾ, “ਹੇ ਗਲੀਲੀ ਆਦਮੀਓ, ਤੁਸੀਂ ਖੜ੍ਹੇ ਅਕਾਸ਼ ਵੱਲ ਕਿਉਂ ਦੇਖ ਰਹੇ ਹੋ ? ਇਹ ਹੀ ਯਿਸੂ ਜਿਹੜੇ ਤੁਹਾਡੇ ਕੋਲੋਂ ਸਵਰਗ ਵਿੱਚ ਉੱਪਰ ਉਠਾ ਲਏ ਗਏ ਹਨ, ਇਸੇ ਤਰ੍ਹਾਂ ਫਿਰ ਆਉਣਗੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਵਰਗ ਵਿੱਚ ਉੱਪਰ ਜਾਂਦੇ ਦੇਖਿਆ ਹੈ ।”