ਤਦ ਪਤਰਸ ਨੇ ਆਖਿਆ, ਹਨਾਨਿਯਾ, ਸ਼ੈਤਾਨ ਨੇ ਤੇਰੇ ਮਨ ਵਿੱਚ ਕਿਉਂ ਪਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇਂ? ਜਦ ਤੱਕ ਉਹ ਜਾਇਦਾਦ ਵੇਚੀ ਨਾ ਗਈ ਸੀ, ਕੀ ਤੇਰੇ ਵੱਸ ਵਿੱਚ ਨਹੀਂ ਸੀ? ਤੂੰ ਇਹ ਗੱਲ ਆਪਣੇ ਮਨ ਵਿੱਚ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ। ਹਨਾਨਿਯਾ ਇਹ ਗੱਲਾਂ ਸੁਣਦਿਆਂ ਹੀ ਡਿੱਗ ਗਿਆ ਅਤੇ ਉਹ ਨੇ ਪ੍ਰਾਣ ਛੱਡ ਦਿੱਤੇ ਅਤੇ ਜਿਨ੍ਹਾਂ ਨੇ ਵੀ ਸੁਣਿਆ ਉਨ੍ਹਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ।