ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸਾਲ ਵਾਂਙੁ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦਿਆਂ ਸੁੰਬਾਂ ਉੱਤੇ ਜਾ ਪਿਆ ਓਸ ਤਾਰੇ ਦਾ ਨਾਉਂ ਨਾਗਦਉਣਾ ਕਰਕੇ ਆਖੀਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦਉਣੇ ਜਿਹੀ ਹੋ ਗਈ ਅਤੇ ਓਹਨਾਂ ਪਾਣੀਆਂ ਨਾਲ ਇਸ ਲਈ ਜੋ ਓਹ ਕੌੜੇ ਹੋ ਗਏ ਸਨ ਬਹੁਤੇ ਮਨੁੱਖ ਮਰ ਗਏ।।