ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ,
ਜਿਸ ਦਾ ਨਾਮ ਪਵਿੱਤਰ ਹੈ, ਇਉਂ ਆਖਦਾ ਹੈ,
ਮੈਂ ਉੱਚੇ ਅਤੇ ਪਵਿੱਤ੍ਰ ਅਸਥਾਨ ਵਿੱਚ ਵੱਸਦਾ ਹਾਂ,
ਉਹ ਦੇ ਨਾਲ ਵੀ ਜਿਹ ਦਾ ਆਤਮਾ ਕੁਚਲਿਆ ਤੇ
ਅੱਝਾ ਹੈ,
ਭਈ ਮੈਂ ਅੱਝਿਆਂ ਦੇ ਆਤਮਾ ਨੂੰ ਜਿਵਾਵਾਂ,
ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਵਾਂ।
ਮੈਂ ਸਦਾ ਤਾਂ ਨਾ ਝਗੜਾਂਗਾ,
ਨਾ ਹਮੇਸ਼ਾ ਕੋਪਵਾਨ ਰਹਾਂਗਾ,
ਕਿਉਂ ਜੋ ਆਤਮਾ ਮੇਰੇ ਹਜ਼ੂਰੋਂ ਨਢਾਲ ਹੋ ਜਾਂਦਾ,
ਨਾਲੇ ਪ੍ਰਾਣ ਜਿਨ੍ਹਾਂ ਨੂੰ ਮੈਂ ਬਣਾਇਆ।।