ਤਾਂ ਪਰਮੇਸ਼ੁਰ ਨੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ । ਤੂੰ ਫਲ ਅਰ ਵਧ ਅਰ ਕੌਮ ਸਗੋਂ ਕੌਮਾਂ ਦੇ ਜੱਥੇ ਤੈਥੋਂ ਹੋਣਗੇ ਅਰ ਰਾਜੇ ਤੇਰੇ ਤੁਖਮ ਤੋਂ ਨਿੱਕਲਣਗੇ ਅਰ ਉਹ ਧਰਤੀ ਜਿਹੜੀ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤੀ ਸੀ ਮੈਂ ਤੈਨੂੰ ਦਿਆਂਗਾ ਅਤੇ ਮੈਂ ਤੇਰੇ ਪਿੱਛੋਂ ਤੇਰੀ ਅੰਸ ਨੂੰ ਏਹ ਧਰਤੀ ਦਿਆਂਗਾ