ਯਾਕੂਬ ਨੇ ਏਹ ਆਖ ਕੇ ਸੁੱਖਣਾ ਸੁੱਖੀ ਭਈ ਜੇ ਯਹੋਵਾਹ ਪਰਮੇਸ਼ੁਰ ਮੇਰੇ ਅੰਗ ਸੰਗ ਹੋਵੇ ਅਰ ਇਸ ਮਾਰਗ ਵਿੱਚ ਜਿਸ ਵਿੱਚ ਮੈਂ ਤੁਰਿਆ ਜਾਂਦਾ ਹਾਂ ਮੇਰੀ ਰਾਖੀ ਕਰੇ ਅਰ ਖਾਣ ਨੂੰ ਪਰਸ਼ਾਦੀ ਅਰ ਪਾਉਣ ਨੂੰ ਬਸਤ੍ਰ ਮੈਨੂੰ ਦੇਵੇ ਅਤੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਨੂੰ ਮੁੜਾਂ ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ ਅਤੇ ਏਹ ਪੱਥਰ ਜਿਸ ਨੂੰ ਮੈਂ ਥੰਮ੍ਹ ਖੜਾ ਕੀਤਾ ਪਰਮੇਸ਼ੁਰ ਦਾ ਘਰ ਹੋਵੇਗਾ ਅਰ ਸਾਰੀਆਂ ਚੀਜ਼ਾਂ ਦਾ ਜੋ ਤੂੰ ਮੈਨੂੰ ਦੇਵੇਂਗਾ ਮੈਂ ਜ਼ਰੂਰ ਤੈਨੂੰ ਦਸੌਧ ਦਿਆਂਗਾ।।