ਸੋ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੇ ਜੀਵਨ ਦੀ ਸੌਂਹ ਕਿਉਂ ਜੋ ਤੂੰ ਆਪਣਿਆ ਸਾਰਿਆਂ ਭੈੜਿਆਂ ਕੰਮਾਂ ਨਾਲ ਅਤੇ ਸਾਰੀਆਂ ਘਿਣਾਉਣੀਆਂ ਵਸਤਾਂ ਨਾਲ ਮੇਰੇ ਪਵਿੱਤਰ ਅਸਥਾਨ ਨੂੰ ਭ੍ਰਿਸ਼ਟ ਕੀਤਾ ਹੈ ਇਸ ਲਈ ਮੈਂ ਵੀ ਤੈਨੂੰ ਹਾਨੀ ਪਹੁੰਚਾਵਾਂਗਾ ਅਤੇ ਮੇਰੀ ਅੱਖ ਲਿਹਾਜ਼ ਨਹੀਂ ਕਰੇਗੀ ਅਰ ਮੈਂ ਕਦੀ ਵੀ ਤਰਸ ਨਹੀਂ ਕਰਾਂਗਾ