1
ਕੂਚ 8:18-19
ਪਵਿੱਤਰ ਬਾਈਬਲ O.V. Bible (BSI)
ਤਾਂ ਜਾਦੂਗਰਾਂ ਨੇ ਆਪਣੇ ਮੰਤ੍ਰਾਂ ਜੰਤ੍ਰਾਂ ਨਾਲ ਜਤਨ ਕੀਤਾ ਭਈ ਓਹ ਜੂੰਆਂ ਲੈ ਆਉਣ ਪਰ ਓਹ ਲਿਆ ਨਾ ਸੱਕੇ ਅਰ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੀ ਜੂੰਆਂ ਸਨ ਤਾਂ ਜਾਦੂਗਰਾਂ ਨੇ ਫ਼ਿਰਊਨ ਨੂੰ ਆਖਿਆ ਭਈ ਏਹ ਤਾਂ ਪਰਮੇਸ਼ੁਰ ਦੀ ਉਂਗਲ ਹੈ ਪਰ ਜਿਵੇਂ ਯਹੋਵਾਹ ਬੋਲਿਆ ਸੀ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਰ ਉਸ ਨੇ ਉਨ੍ਹਾਂ ਦੀ ਨਾ ਸੁਣੀ
Compare
Explore ਕੂਚ 8:18-19
2
ਕੂਚ 8:1
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾਕੇ ਉਸ ਨੂੰ ਆਖ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਉਪਾਸਨਾ ਕਰੇ
Explore ਕੂਚ 8:1
3
ਕੂਚ 8:15
ਪਰ ਜਿਵੇਂ ਯਹੋਵਾਹ ਬੋਲਿਆ ਸੀ, ਜਾਂ ਫ਼ਿਰਊਨ ਡਿੱਠਾ ਭਈ ਸਬਿਹਤਾ ਹੋ ਗਿਆ ਹੈ ਤਾਂ ਆਪਣਾ ਮਨ ਪੱਥਰ ਕਰ ਲਿਆ ਅਰ ਉਨ੍ਹਾਂ ਦੀ ਨਾ ਸੁਣੀ
Explore ਕੂਚ 8:15
4
ਕੂਚ 8:2
ਅਰ ਜੇ ਤੂੰ ਉਨ੍ਹਾਂ ਦੇ ਘੱਲਣ ਤੋਂ ਮੁੱਕਰ ਜਾਏਂ ਤਾਂ ਵੇਖ ਮੈਂ ਤੇਰੀਆਂ ਸਾਰੀਆਂ ਹੱਦਾਂ ਡੱਡੂਆਂ ਨਾਲ ਮਾਰਾਂਗਾ
Explore ਕੂਚ 8:2
5
ਕੂਚ 8:16
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਹਾਰੂਨ ਨੂੰ ਆਖ ਕਿ ਉਹ ਆਪਣਾ ਢਾਂਗਾ ਵਧਾ ਕੇ ਧਰਤੀ ਦੀ ਧੂੜ ਨੂੰ ਮਾਰੇ ਤਾਂ ਜੋ ਉਹ ਸਾਰੇ ਮਿਸਰ ਦੇਸ ਵਿੱਚ ਜੂੰਆਂ ਬਣ ਜਾਵੇ
Explore ਕੂਚ 8:16
6
ਕੂਚ 8:24
ਤਾਂ ਯਹੋਵਾਹ ਨੇ ਏਵੇਂ ਹੀ ਕੀਤਾ ਅਰ ਮੱਖਾਂ ਦੇ ਝੁੰਡਾਂ ਦੇ ਝੁੰਡ ਫ਼ਿਰਊਨ ਦੇ ਮਹਿਲ ਵਿੱਚ ਅਰ ਉਸ ਦੇ ਟਹਿਲੂਆਂ ਦੇ ਘਰਾਂ ਵਿੱਚ ਆਏ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਧਰਤੀ ਮੱਖਾਂ ਦੇ ਝੁੰਡਾਂ ਦੇ ਕਾਰਨ ਨਾਸ਼ ਹੋ ਗਈ ।।
Explore ਕੂਚ 8:24
Home
Bible
Plans
Videos