ਤਦ ਪਾਤਸ਼ਾਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜ੍ਹੀ ਦੇ ਉੱਤੇ ਸੀ ਰੋਂਦਾ ਰੋਂਦਾ ਚੜ੍ਹ ਗਿਆ ਅਤੇ ਚੜ੍ਹਦੀ ਵੇਰ ਇਉਂ ਆਖਦਾ ਜਾਂਦਾ ਸੀ, ਹਾਏ ਮੇਰੇ ਪੁੱਤ੍ਰ ਅਬਸ਼ਾਲੋਮ! ਹੇ ਮੇਰੇ ਪੁੱਤ੍ਰ, ਮੇਰੇ ਪੁੱਤ੍ਰ ਅਬਸ਼ਾਲੋਮ! ਚੰਗਾ ਹੁੰਦਾ ਜੇ ਕਦੀ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤ੍ਰ, ਮੇਰੇ ਪੁੱਤ੍ਰ!।।