Лого на YouVersion
Иконка за търсене

ਮੱਤੀਯਾਹ 6:16-18

ਮੱਤੀਯਾਹ 6:16-18 PMT

“ਜਦੋਂ ਤੁਸੀਂ ਵਰਤ ਰੱਖੋ, ਤਾਂ ਪਖੰਡੀਆਂ ਦੀ ਤਰ੍ਹਾਂ ਉਦਾਸ ਚਿਹਰਾ ਨਾ ਬਣਾਉ, ਕਿਉਂਕਿ ਉਹ ਆਪਣਾ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਕਿ ਲੋਕ ਜਾਣ ਸਕਣ ਜੋ ਉਹਨਾਂ ਨੇ ਵਰਤ ਰੱਖਿਆ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਉਹ ਆਪਣਾ ਫਲ ਪਾ ਚੁੱਕੇ ਹਨ। ਪਰ ਜਦ ਤੁਸੀਂ ਵਰਤ ਰੱਖੋ ਤਾਂ ਆਪਣੇ ਸਿਰ ਉੱਤੇ ਤੇਲ ਲਗਾਉ ਅਤੇ ਆਪਣਾ ਮੂੰਹ ਧੋਵੋ, ਤਾਂਕਿ ਮਨੁੱਖਾਂ ਨੂੰ ਇਹ ਸਪੱਸ਼ਟ ਨਾ ਹੋਵੇ ਕਿ ਤੁਸੀਂ ਵਰਤ ਰੱਖਿਆ ਹੈ, ਪਰ ਸਿਰਫ ਤੁਹਾਡੇ ਪਿਤਾ ਨੂੰ, ਜਿਹੜਾ ਗੁਪਤ ਵਿੱਚ ਹੈ; ਪਤਾ ਹੋਵੇ ਕਿ ਤੁਸੀਂ ਵਰਤ ਰੱਖਿਆ ਹੈ ਜਿਹੜਾ ਗੁਪਤ ਵਿੱਚ ਤੁਹਾਨੂੰ ਵੇਖਦਾ ਹੈ, ਤੁਹਾਨੂੰ ਫਲ ਦੇਵੇਗਾ।