1
ਯੂਹੰਨਾ 1:12
ਪਵਿੱਤਰ ਬਾਈਬਲ (Revised Common Language North American Edition)
ਪਰ ਜਿੰਨਿਆਂ ਨੇ ਉਹਨਾਂ ਨੂੰ ਸਵੀਕਾਰ ਕੀਤਾ ਅਤੇ ਉਹਨਾਂ ਦੇ ਨਾਮ ਵਿੱਚ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ ।
Параўнаць
Даследуйце ਯੂਹੰਨਾ 1:12
2
ਯੂਹੰਨਾ 1:1
ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ । ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਰ ਸੀ ।
Даследуйце ਯੂਹੰਨਾ 1:1
3
ਯੂਹੰਨਾ 1:5
ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਇਸ ਉੱਤੇ ਕਦੀ ਵੀ ਜਿੱਤ ਨਾ ਪਾਈ ।
Даследуйце ਯੂਹੰਨਾ 1:5
4
ਯੂਹੰਨਾ 1:14
ਸ਼ਬਦ ਨੇ ਦੇਹ ਧਾਰ ਕੇ ਸਾਡੇ ਵਿਚਕਾਰ ਵਾਸ ਕੀਤਾ । ਅਸੀਂ ਉਹਨਾਂ ਦਾ ਪ੍ਰਤਾਪ ਦੇਖਿਆ ਜਿਹੜਾ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ । ਇਹ ਪ੍ਰਤਾਪ ਉਹਨਾਂ ਨੂੰ ਪਿਤਾ ਦੇ ਇੱਕਲੌਤੇ ਪੁੱਤਰ ਹੋਣ ਦੇ ਕਾਰਨ ਮਿਲਿਆ ਸੀ ।
Даследуйце ਯੂਹੰਨਾ 1:14
5
ਯੂਹੰਨਾ 1:3-4
ਉਸ ਦੇ ਰਾਹੀਂ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ । ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਦੇ ਬਿਨਾਂ ਨਾ ਰਚੀ ਗਈ । ਉਸ ਵਿੱਚ ਜੀਵਨ ਸੀ ਅਤੇ ਇਹ ਜੀਵਨ ਮਨੁੱਖਤਾ ਦਾ ਚਾਨਣ ਸੀ ।
Даследуйце ਯੂਹੰਨਾ 1:3-4
6
ਯੂਹੰਨਾ 1:29
ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਕਿਹਾ, “ਦੇਖੋ, ਪਰਮੇਸ਼ਰ ਦਾ ਲੇਲਾ ਜਿਹੜਾ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ !
Даследуйце ਯੂਹੰਨਾ 1:29
7
ਯੂਹੰਨਾ 1:10-11
ਉਹ ਸੰਸਾਰ ਵਿੱਚ ਸਨ ਅਤੇ ਪਰਮੇਸ਼ਰ ਨੇ ਸਾਰਾ ਸੰਸਾਰ ਉਹਨਾਂ ਦੇ ਦੁਆਰਾ ਰਚਿਆ ਪਰ ਫਿਰ ਵੀ ਸੰਸਾਰ ਨੇ ਉਹਨਾਂ ਨੂੰ ਨਾ ਜਾਣਿਆ । ਉਹ ਆਪਣੇ ਲੋਕਾਂ ਕੋਲ ਆਏ ਪਰ ਉਹਨਾਂ ਦੇ ਆਪਣਿਆਂ ਨੇ ਉਹਨਾਂ ਨੂੰ ਸਵੀਕਾਰ ਨਾ ਕੀਤਾ ਅਤੇ ਉਹਨਾਂ ਵਿੱਚ ਵਿਸ਼ਵਾਸ ਨਾ ਕੀਤਾ ।
Даследуйце ਯੂਹੰਨਾ 1:10-11
8
ਯੂਹੰਨਾ 1:9
ਸੱਚਾ ਚਾਨਣ ਜਿਹੜਾ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ, ਸੰਸਾਰ ਵਿੱਚ ਆ ਰਿਹਾ ਸੀ ।
Даследуйце ਯੂਹੰਨਾ 1:9
9
ਯੂਹੰਨਾ 1:17
ਪਰਮੇਸ਼ਰ ਨੇ ਵਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਦੇ ਦੁਆਰਾ ਆਏ ।
Даследуйце ਯੂਹੰਨਾ 1:17
Стужка
Біблія
Планы чытання
Відэа