1
ਉਤਪਤ 17:1
ਪਵਿੱਤਰ ਬਾਈਬਲ O.V. Bible (BSI)
ਜਦ ਅਬਰਾਮ ਨੜਿੰਨਵੇਂ ਵਰਿਹਾਂ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਤੂੰ ਮੇਰੇ ਸਨਮੁਖ ਚੱਲ ਅਰ ਸੰਪੂਰਨ ਹੋ
አወዳድር
{{ጥቅስ}} ያስሱ
2
ਉਤਪਤ 17:5
ਉਪਰੰਤ ਤੇਰਾ ਨਾਉਂ ਫੇਰ ਅਬਰਾਮ ਨਹੀਂ ਸੱਦਿਆ ਜਾਵੇਗਾ ਪਰ ਤੇਰਾ ਨਾਉਂ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ
3
ਉਤਪਤ 17:7
ਅਤੇ ਮੈਂ ਆਪਣਾ ਨੇਮ ਆਪਣੇ ਅਰ ਤੇਰੀ ਅੰਸ ਦੇ ਵਿੱਚ ਜੋ ਤੇਰੇ ਪਿੱਛੋਂ ਆਵੇਗੀ ਉਨ੍ਹਾਂ ਦੀਆਂ ਪੀੜ੍ਹੀਆਂ ਤੀਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ ਕਿ ਮੈਂ ਤੇਰੇ ਅਰ ਤੇਰੇ ਪਿੱਛੋਂ ਤੇਰੀ ਅੰਸ ਦਾ ਪਰਮੇਸ਼ੁਰ ਹੋਵਾਂਗਾ
4
ਉਤਪਤ 17:4
ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ
5
ਉਤਪਤ 17:19
ਪਰ ਪਰਮੇਸ਼ੁਰ ਨੇ ਆਖਿਆ, ਸਾਰਾਹ ਤੇਰੀ ਪਤਨੀ ਤੇਰੇ ਲਈ ਜ਼ਰੂਰ ਇੱਕ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਉਂ ਇਸਹਾਕ ਰੱਖੀ ਅਤੇ ਮੈਂ ਆਪਣਾ ਨੇਮ ਉਹ ਦੇ ਨਾਲ ਅਰ ਉਹ ਦੇ ਪਿੱਛੋਂ ਉਹ ਦੀ ਅੰਸ ਨਾਲ ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ
6
ਉਤਪਤ 17:8
ਨਾਲੇ ਮੈਂ ਤੈਨੂੰ ਅਰ ਤੇਰੇ ਪਿੱਛੋਂ ਤੇਰੀ ਅੰਸ ਨੂੰ ਤੇਰੇ ਵੱਸਣ ਦੀ ਏਹ ਧਰਤੀ ਅਰਥਾਤ ਕਨਾਨ ਦੀ ਸਾਰੀ ਧਰਤੀ ਸਦਾ ਦੀ ਮਿਲਖ ਲਈ ਦਿਆਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ
7
ਉਤਪਤ 17:17
ਤਾਂ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਪਰ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਵਰਿਹਾਂ ਦੇ ਜਨ ਤੋਂ ਪੁੱਤ੍ਰ ਹੋਊਗਾ? ਅਰ ਸਾਰਾਹ ਜੋ ਨੱਵੇਂ ਵਰਿਹਾਂ ਦੀ ਹੈ ਪੁੱਤ੍ਰ ਜਣੇਗੀ?
8
ਉਤਪਤ 17:15
ਫੇਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਸਾਰਈ ਜੋ ਤੇਰੀ ਪਤਨੀ ਹੈ ਤੂੰ ਉਹ ਦਾ ਨਾਉਂ ਸਾਰਈ ਨਾ ਆਖੀਂ ਸਗੋਂ ਉਹ ਦਾ ਨਾਉਂ ਸਾਰਾਹ ਹੋਵੇਗਾ
9
ਉਤਪਤ 17:11
ਤੁਸੀਂ ਆਪਣੇ ਬਦਨ ਦੀ ਖਲੜੀ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਰ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ
10
ਉਤਪਤ 17:21
ਪਰ ਆਪਣਾ ਨੇਮ ਮੈਂ ਇਸਹਾਕ ਨਾਲ ਹੀ ਕਾਇਮ ਕਰਾਂਗਾ ਜਿਹ ਨੂੰ ਸਾਰਾਹ ਏਸੇ ਰੁੱਤੇ ਆਉਂਦੇ ਵਰਹੇ ਤੇਰੇ ਲਈ ਜਣੇਗੀ
11
ਉਤਪਤ 17:12-13
ਤੁਹਾਡੇ ਵਿੱਚ ਹਰ ਇੱਕ ਅੱਠਾਂ ਦਿਨਾਂ ਦੇ ਨਰ ਦੀ ਸੁੰਨਤ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ ਭਾਵੇਂ ਉਹ ਤੇਰਾ ਘਰਜੰਮ ਭਾਵੇਂ ਉਹ ਕਿਸੇ ਪਰਦੇਸੀ ਤੋਂ ਜੋ ਤੇਰੀ ਅੰਸ ਦਾ ਨਹੀਂ ਹੈ ਚਾਂਦੀ ਨਾਲ ਲਿਆ ਹੋਵੇ ਤੇਰੇ ਘਰਜੰਮ ਦੀ ਚਾਂਦੀ ਨਾਲ ਲਏ ਹੋਏ ਦੀ ਸੁੰਨਤ ਜ਼ਰੂਰ ਕੀਤੀ ਜਾਵੇ ਸੋ ਮੇਰਾ ਨੇਮ ਤੁਹਾਡੇ ਮਾਸ ਵਿੱਚ ਇੱਕ ਅਨੰਤ ਨੇਮ ਹੋਵੇਗਾ
Home
Bible
Plans
Videos